ਮਨਪ੍ਰੀਤ ਬਾਦਲ ਦੇ ਨੌਂਅ ਤੇ ਠੱਗੀ

-ਪੰਜਾਬੀਲੋਕ ਬਿਊਰੋ
ਸੋਸ਼ਲ ਮੀਡੀਆ ਤੇ ਠੱਗ ਇਸ ਕਦਰ ਸਰਗਰਮ ਹੋ ਗਏ ਨੇ ਕਿ ਉਹ ਵੱਡੇ ਵੱਡੇ ਲੋਕਾਂ ਦੇ ਨਾਮ ਤੇ ਠੱਗੀ ਮਾਰਨ ਤੋਂ ਵੀ ਗੁਰੇਜ ਨਹੀਂ ਕਰਦੇ। ਤਾਜਾ ਮਾਮਲਾ ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਨਾਲ ਜੁੜਿਆ ਹੈ। ਫੇਸਬੁਕ ‘ਤੇ ਇੱਕ ਸਖਸ਼ ਵੱਲੋਂ ਮਨਪ੍ਰੀਤ ਬਾਦਲ ਦੇ ਨਾਮ ਦੀ ਪਹਿਲਾਂ ਇੱਕ ਜਾਅਲੀ ਆਈ.ਡੀ. ਬਣਾਈ ਗਈ ਤੇ ਬਾਅਦ ਵਿੱਚ ਉਸ ਉੱਪਰ ਪੋਸਟ ਪਾ ਕੇ ਠੱਗੀ ਦੀ ਕੋਸ਼ਿਸ਼ ਕੀਤੀ ਗਈ। ਠੱਗ ਵਿਅਕਤੀ ਵੱਲੋਂ ਪਾਈ ਗਈ ਪੋਸਟ ਵਿੱਚ ਹਸਪਤਾਲ ਦੇ ਬਿਸਤਰ ‘ਤੇ ਬੈਠੀ ਇੱਕ ਛੋਟੀ ਬੱਚੀ ਦੀ ਫੋਟੋ ਪਾ ਕੇ ਲਿਖਿਆ ਗਿਆ ਕਿ “ ਇਸ ਬੱਚੀ ਨੂੰ ਕੈਂਸਰ ਹੈ, ਮੈਂ ਇਸ ਬੱਚੀ ਦੇ ਇਲਾਜ ਲਈ 1 ਲੱਖ 30 ਹਜਾਰ ਦੀ ਮੱਦਦ ਕੀਤੀ ਹੈ ਸੋ ਤੁਸੀਂ ਵੀ ਇਸ ਬੱਚੀ ਦੇ ਇਲਾਜ ਲਈ ਆਪਣਾ ਯੋਗਦਾਨ ਪਾਓ” । ਮਨਪ੍ਰੀਤ ਬਾਦਲ ਦੇ ਸਟਾਫ ਦੇ ਧਿਆਨ ਵਿੱਚ ਮਾਮਲਾ ਆਉਣ ‘ਤੇ ਤੁਰੰਤ ਫੇਸਬੁੱਕ ਦੇ ਜਰੀਏ ਹੀ ਇਸ ਦੇ ਜਾਅਲੀ ਹੋਣ ਬਾਰੇ ਪਬਲਿਕ ਨੂੰ ਸੂਚਿਤ ਕੀਤਾ ਗਿਆ ਨਾਲ ਹੀ ਮਾਮਲਾ ਮੋਹਾਲੀ ਦੇ ਸਾਈਬਰ ਸੈਲ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਸ ਬਾਰੇ ਜਲਦੀ ਹੀ ਮਾਮਲਾ ਦਰਜ ਕਰਕੇ ਜਾਂਚ ਵੀ ਕਰਵਾਈ ਜਾਵੇਗੀ।