ਠੇਕਾ ਬੰਦ ਹੋਣ ਤੱਕ ਦੁੱਧ ਦਾ ਲੰਗਰ ਚੱਲੂ

-ਪੰਜਾਬੀਲੋਕ ਬਿਊਰੋ
ਸੰਗਰੂਰ ਜ਼ਿਲੇ ਦੇ ਪਿੰਡ ਬਲਿਆਲ ਨੇੜੇ ਮੁੱਖ ਸੜਕ ‘ਤੇ ਲੋਕਾਂ ਦੇ ਵਿਰੋਧ ਦੇ ਬਾਵਜੂਦ ਸ਼ਰਾਬ ਦਾ ਠੇਕਾ ਖੋਲ ਦਿੱਤਾ ਗਿਆ, ਲੋਕਾਂ ਨੇ ਰੋਸ ਵਿਖਾਵਾ ਕੀਤਾ, ਪ੍ਰਸ਼ਾਸਨਕ ਅਫਸਰਾਂ ਨੂੰ ਮੰਗ ਪੱਤਰ ਦਿੱਤੇ, ਪਰ ਪੰਚਾਂ ਦਾ ਕਿਹਾ ਸਿਰ ਮੱਥੇ ਠੇਕਾ ਓਥੇ ਦਾ ਓਥੇ, ਹੁਣ ਲੋਕਾਂ ਨੇ ਠੇਕੇ ਦੇ ਕੋਲ ਹੀ ਸ਼ਾਮ ਨੂੰ 5-8 ਵਜੇ ਤੱਕ ਦੁੱਧ ਦਾ ਲੰਗਰ ਲਾਉਣਾ ਸ਼ੁਰੂ ਕਰ ਦਿੱਤਾ ਹੈ, ਵਿਰੋਧ ਦਾ ਅਨੋਖਾ ਤਰੀਕਾ ਅਪਣਾਉਂਦਿਆਂ ਕਿਹਾ ਹੈ ਕਿ ਜਦ ਤੱਕ ਠੇਕਾ ਖੁੱਲਿਆ ਰਹੇਗਾ, ਦੁੱਧ ਦਾ ਲੰਗਰ ਵੀ ਚੱਲਦਾ ਰਹੇਗਾ।
ਇਥੇ ਕਾਕੜਾ ਰੋਡ ‘ਤੇ ਖੁੱਲੇ ਠੇਕੇ ਨੂੰ ਬੰਦ ਕਰਵਾਉਣ ਲਈ ਵੀ ਲੋਕਾਂ ਨੇ ਦਸਤਖਤ ਮੁਹਿੰਮ ਵਿੱਢੀ ਹੋਈ ਹੈ।

Tags: