ਰਾਮਦੇਵ ਖਵਾਊ ਲਜ਼ੀਜ਼ ਤੇ ਪੌਸ਼ਟਿਕ ਖਾਣਾ!!

-ਪੰਜਾਬੀਲੋਕ ਬਿਊਰੋ
ਯੋਗ, ਆਯੁਰਵੈਦਿਕ ਦਵਾਈਆਂ ਤੇ ਘਰੇਲੂ ਉਤਪਾਦਾਂ ਤੋਂ ਬਾਅਦ ਬਾਬਾ ਰਾਮਦੇਵ ਨੇ ਹੁਣ ਰੈਸਤਰਾਂ ਸਨਅਤ ਵਿੱਚ ਵੀ ਪੈਰ ਧਰ ਲਿਆ ਹੈ। ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਨੇ ਚੰਡੀਗੜ ਨੇੜੇ ਜ਼ੀਰਕਪੁਰ ਵਿੱਚ ‘ਪੌਸ਼ਟਿਕ’ ਨਾਮ ਦਾ ਰੈਸਤਰਾਂ ਖੋਲਿਆ ਹੈ।
ਜਿਸ ਵਿੱਚ 100 ਫ਼ੀਸਦੀ ਸ਼ੁੱਧ ਪੌਸ਼ਟਿਕ ਖਾਣਾ ਦੇਣ ਦਾ ਦਾਅਵਾ ਕੀਤਾ ਹੈ। ਰੈਸਤਰਾਂ ਦੇ ਮੈਨਿਊ ਕਾਰਡ ਤੇ ਕੰਧਾਂ ਉੱਤੇ ਰਾਮਦੇਵ ਤੇ ਬਾਲਾਕ੍ਰਿਸ਼ਨ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਮੈਨਿਊ ਕਾਰਡ ਉੱਤੇ ਗਾਹਕਾਂ ਨੂੰ ਸਿਹਤਮੰਦ ਰਹਿਣ ਲਈ ਨੁਸਖੇ ਵੀ ਦਿੱਤੇ ਗਏ ਹਨ। ਰੇਸਤਰਾਂ ਦੇ ਸਟਾਫ਼ ਦਾ ਕਹਿਣਾ ਹੈ ਕਿ ਗਾਹਕਾਂ ਦੀ ਸਿਹਤ ਤੇ ਸਵਾਦ ਨੂੰ ਧਿਆਨ ਵਿੱਚ ਰੱਖ ਕੇ ਖਾਣਾ ਤਿਆਰ ਕੀਤਾ ਜਾ ਰਿਹਾ ਹੈ। ਰਜਿਸਟਰਾਰ ਆਫ਼ ਕੰਪਨੀਜ਼ ਦੇ ਡਾਟਾ ਦੇ ਅਨੁਸਾਰ ਪੌਸ਼ਟਿਕ ਰੇਸਤਰਾਂ ਪ੍ਰਾਈਵੇਟ ਲਿਮਟਿਡ ਦਾ ਡਾਇਰੈਕਟਰ ਰਾਜਪਾਲ ਸਿੰਘ ਤੇ ਜਸਪਾਲ ਸਿੰਘ ਸਾਂਭੀ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨੂੰ ਜਨਤਾ ਵਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ।