• Home »
  • ਅਜਬ ਗਜਬ
  • » 69 ਫੀਸਦੀ ਭਾਰਤੀਆਂ ਨੂੰ ਦੇਣੀ ਪੈਂਦੀ ਹੈ ਰਿਸ਼ਵਤ!!

69 ਫੀਸਦੀ ਭਾਰਤੀਆਂ ਨੂੰ ਦੇਣੀ ਪੈਂਦੀ ਹੈ ਰਿਸ਼ਵਤ!!

-ਪੰਜਾਬੀਲੋਕ ਬਿਊਰੋ
ਕੌਮਾਂਤਰੀ ਭ੍ਰਿਸ਼ਟਾਚਾਰ ਰੋਕੂ ਅਧਿਕਾਰ ਸਮੂਹ ਟਰਾਂਸਪੇਰੰਸੀ ਇੰਟਰਨੈਸ਼ਨਲ ਵਲੋਂ ਕਰਵਾਏ ਗਏ ਇਕ ਸਰਵੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਸਭ ਤੋਂ ਵੱਧ ਰਿਸ਼ਵਤਖੋਰੀ ਭਾਰਤ ਵਿੱਚ ਚੱਲਦੀ ਹੈ। ਸਰਵੇ ਮੁਤਾਬਕ 69 ਫੀਸਦੀ ਭਾਰਤੀਆਂ ਨੇ ਕਿਹਾ ਹੈ ਕਿ ਉਹਨਾਂ ਨੂੰ ਰਿਸ਼ਵਤ ਦੇਣੀ ਪੈਂਦੀ ਹੈ, ਵੀਅਤਨਾਮ ਵਿੱਚ 65 ਫੀਸਦੀ, ਪਾਕਿਸਤਾਨ ਵਿੱਚ 40 ਫੀਸਦੀ, ਤੇ ਚੀਨ ਵਿੱਚ ਇਹ ਦਰ 26 ਫੀਸਦੀ ਹੈ। ਸਭ ਤੋਂ ਘੱਟ ਰਿਸ਼ਵਤ ਜਪਾਨ ਵਿੱਚ 0.2 ਫੀਸਦੀ ਹੈ।
ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਭਾਰਤ ਦਾ ਸੱਤਵਾਂ ਨੰਬਰ ਆਉਂਦਾ ਹੈ, ਪਾਕਿਸਤਾਨ, ਸ੍ਰੀਲੰਕਾ, ਥਾÎਈਲੈਂਡ, ਮੀਆਂਮਾਰ ਵਰਗੇ ਮੁਲਕ ਵੀ ਭਾਰਤ ਤੋਂ ਪਿੱਛੇ ਆਉਂਦੇ ਨੇ। ਭਾਰਤ ਵਿੱਚ ਰਿਸ਼ਵਤ ਲੈਣ ਵਾਲਿਆਂ ਵਿੱਚ ਪੁਲਿਸ ਜੀ ਦਾ ਸਥਾਨ ਅੱਵਲ ਦਰਜੇ ‘ਤੇ ਆਉਂਦਾ ਹੈ।