• Home »
  • ਅਜਬ ਗਜਬ
  • » ਅਗਵਾਕਾਰਾਂ ਨੇ ਕੁੱਤੇ ਲਈ ਫਿਰੌਤੀ ‘ਚ ਮੰਗੇ 13 ਹਜ਼ਾਰ ਪੌਂਡ

ਅਗਵਾਕਾਰਾਂ ਨੇ ਕੁੱਤੇ ਲਈ ਫਿਰੌਤੀ ‘ਚ ਮੰਗੇ 13 ਹਜ਼ਾਰ ਪੌਂਡ

ਲੰਡਨ-ਇੱਥੇ ਇਕ ਬਾਕਸਰ ਕੁੱਤੇ ਨੂੰ ਕੁਝ ਬਦਮਾਸ਼ਾਂ ਨੇ ਅਗਵਾ ਕਰ ਲਿਆ ਤੇ ਬਦਲੇ ਵਿਚ 13 ਹਜ਼ਾਰ ਪੌਂਡ ਫਿਰੌਤੀ ਮੰਗੀ। ਕੁੱਤੇ ਇਸ ਮਾਲਕ ਨਾਲ ਲੋਕ ਵੀ ਹੈਰਾਨ ਹਨ ਕਿ ਕੋਈ ਕੁੱਤੇ ਨੂੰ ਕਿਵੇਂ ਅਗਵਾ ਕਰ ਸਕਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਜਾਏ ਬਰੋਚੇਰੇਟ ਦਾ ਪਾਲਤੂ ਕੁੱਤਾ ਪਿਛਲੇ 7 ਦਸੰਬਰ ਤੋਂ ਲਾਪਤਾ ਹੈ। ਇਸ ਦੇ ਬਾਅਦ ਮਾਲਕਾਂ ਨੇ ਉਸ ਨੂੰ ਭਾਲਣ ਦੀ ਖੂਬ ਕੋਸ਼ਿਸ਼ ਵੀ ਕੀਤੀ। ਇਥੋਂ ਤੱਕ ਇਸ ਕੁੱਤੇ ਨੂੰ ਲੱਭ ਕੇ ਲਿਆਉਣ ਵਾਲੇ ਨੂੰ ਚਾਰ ਹਜ਼ਾਰ ਪੌਂਡ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ, ਪਰ ਫਿਰ ਵੀ ਕੁੱਤਾ ਨਹੀਂ ਮਿਲਿਆ। ਅਚਾਨਕ ਇਕ ਦਿਨ ਇਕ ਵਿਅਕਤੀ ਦਾ ਫੋਨ ਆਇਆ ਕਿ ਉਸ ਨੇ ਜਾਏ ਨੂੰ ਕਿਹਾ ਕਿ ਜੇਕਰ ਉਸ ਨੂੰ ਆਪਣਾ ਕੁੱਤਾ ਵਾਪਸ ਚਾਹੀਦਾ ਹੈ ਤਾਂ ਇਸ ਦੇ ਬਦਲੇ 13 ਹਜ਼ਾਰ ਬ੍ਰਿਟਿਸ਼ ਪੌਂਡ ਦੇਣਾ ਹੋਵੇਗਾ। ਜੇਕਰ ਅਜਿਹਾ ਨਾ ਹੋਇਆ ਤਾਂ ਫਿਨ ਨੂੰ ਦਰੱਖਤ ਨਾਲ ਲਟਕਾ ਕੇ ਫਾਂਸੀ ਦੇ ਦਿੱਤੀ ਜਾਵੇਗਾ। ਜਾਏ ਨੇ ਇਸ ਅਗਵਾਕਾਰ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ ਕੀਤੀ, ਪਰ ਉਹ ਨਹੀਂ ਮੰਨਿਆ। ਹੁਣ ਆਪਣੇ ਕੁੱਤੇ ਨੂੰ ਵਾਪਸ ਲਿਆਉਣ ਦੇ ਲਈ ਇਸ ਪਰਿਵਾਰ ਨੇ ਫੇਸਬੁੱਕ ‘ਤੇ ਪੇਜ ਬਣਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਿਡਨੇਪਰ ਨੂੰ ਏਨੇ ਰੁਪਏ ਨਹੀਂ ਦੇ ਸਕਦੇ।