• Home »
  • ਅਜਬ ਗਜਬ
  • » ਬੈਂਕ ਮੂਹਰੇ ਕਤਾਰ ‘ਚ ਬੱਚੇ ਨੂੰ ਦਿੱਤਾ ਜਨਮ

ਬੈਂਕ ਮੂਹਰੇ ਕਤਾਰ ‘ਚ ਬੱਚੇ ਨੂੰ ਦਿੱਤਾ ਜਨਮ

-ਪੰਜਾਬੀਲੋਕ ਬਿਊਰੋ
ਲੰਘੇ ਦਿਨ ਕਾਨਪੁਰ ਦਿਹਾਤੀ ਜ਼ਿਲੇ ਦੇ  ਝੀਂਚਕ ਇਲਾਕੇ ਵਿਚ ਪੈਸੇ ਕਢਵਾਉਣ ਲਈ ਕਈ ਘੰਟੇ ਲਾਈਨ ਵਿਚ ਖੜੀ ਸਰਦਾਰ ਪੁਰਵਾ ਪਿੰਡ ਦੀ 30 ਸਾਲਾ ਸਰਵੇਸ਼ਾ ਨਾਮ ਦੀ ਮਹਿਲਾ ਨੇ ਪੁੱਤਰ ਨੂੰ ਜਨਮ ਦਿੱਤਾ।  ਬੈਂਕ ਵਿਚ ਮੌਜੂਦ ਔਰਤਾਂ ਨੇ ਪੁਲਸ ਦੀ ਮਦਦ ਨਾਲ ਜੱਚਾ ਬੱਚਾ ਨੂੰ ਹਸਪਤਾਲ ਦਾਖਲ ਕਰਵਾਇਆ।  ਔਰਤ ਆਪਣੇ ਪਤੀ ਦੀ ਮੌਤ ਮਗਰੋਂ ਮਿਲੀ ਸਰਕਾਰੀ ਮਦਦ ਦੀ ਰਕਮ ਨੂੰ ਕਢਵਾਉਣ ਲਈ ਉਥੇ ਗਈ ਸੀ।  ਤਿੰਨ ਮਹੀਨੇ ਪਹਿਲਾਂ ਉਸ ਦੇ ਪਤੀ ਜਸਮੇਰ ਨਾਥ ਦੀ ਮੌਤ ਹੋ ਗਈ ਸੀ।