ਛੇਤੀ ਹੀ ਚੱਲੂ ਝੀਲ ‘ਚ ਬੱਸ
-ਪੰਜਾਬੀਲੋਕ ਬਿਊਰੋ
ਸੂਬੇ ਦੀ ਜਨਤਾ ਬੇਸ਼ੱਕ ਨਾਭਾ ਜੇਲ ਕਾਂਡ ਮਗਰੋਂ ਦਹਿਸ਼ਤ ਵਿੱਚ ਹੋਵੇ, ਜਾਂ ਨੋਟਬੰਦੀ ਕਾਰਨ ਪ੍ਰੇਸ਼ਾਨੀ ਦੀ ਆਲਮ ਵਿੱਚ ਹੋਵੇ, ਜਨਾਬ ਡਿਪਟੀ ਸੀ ਐਮ ਦੇ ਹੁਸੀਨ ਸੁਪਨੇ ਗਰ ਪਾਸੇ, ਚਰਚਾ ਬਟੋਰ ਰਹੇ ਨੇ। ਕਿਹਾ ਜਾ ਰਿਹਾ ਹੈ ਕਿ ਦੇਰੀ ਨਾਲ ਹੀ ਸਹੀ ਸੁਖਬੀਰ ਸਿੰਘ ਬਾਦਲ ਦਾ ਜਲ ਬੱਸ ਪ੍ਰਾਜੈਕਟ ਦਾ ਸੁਪਨਾ ਹਰੀਕੇ ਝੀਲ ‘ਚ ਜਲਦੀ ਹੀ ਪੂਰਾ ਹੋ ਰਿਹਾ ਹੈ, ਟੂਰਿਜ਼ਮ ਵਿਭਾਗ ਪੰਜਾਬ ਵਲੋਂ ਹਰੀਕੇ ਝੀਲ ‘ਤੇ ਚੱਲ ਰਹੇ ਪ੍ਰਾਜੈਕਟ ਨੂੰ ਜਲਦ ਪੂਰਾ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਹਰੀਕੇ ਝੀਲ ‘ਚ ਜਲ ਬੱਸ ਚਲਾਉਣ ਨੂੰ ਲੈ ਕੇ ਗੋਆ ਦੇ ਮਰੀਨਾਟੈਕ ਸਰਵੇ ਕੰਪਨੀ ਦੀ ਟੀਮ ਵਲੋਂ ਝੀਲ ਦੇ ਏਰੀਏ ਦਾ ਸਰਵੇ ਕੀਤਾ ਗਿਆ, ਜਿਸ ਦੌਰਾਨ ਜਲ ਬੱਸ ਨੂੰ ਪਾਣੀ ‘ਚ ਉਤਾਰਨ ਵਾਸਤੇ ਬਣਾਏ ਗਏ ਰੈਂਪ ਨਜ਼ਦੀਕ ਰੂਟ ਮਾਰਕਿੰਗ ਕੀਤੀ ਗਈ। ਇਕ ਘੰਟੇ ਦੇ ਸਫਰ ਦੌਰਾਨ ਜਲ ਬੱਸ ਲਗਭਗ 4-5 ਕਿਲੋਮੀਟਰ ਏਰੀਏ ਦੀ ਸੈਲਾਨੀਆਂ ਨੂੰ ਸੈਰ ਕਰਵਾਏਗੀ।  ਸੋਲਰ ਬੋਟ ਚਲਾਉਣ ਦੀ ਮੰਗ ਵੀ ਹੋ ਰਹੀ ਹੈ। ਅਫਸਰਸ਼ਾਹੀ ਜਲਦੀ ਤੋਂ ਜਲਦੀ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਪੱਬਾਂ ਭਾਰ ਹੋਈ ਪਈ ਹੈ।