• Home »
  • ਅਜਬ ਗਜਬ
  • » ਦਿਹਾੜੀਦਾਰ ਨੂੰ ਭੇਜਿਆ ਇਨਕਮ ਟੈਕਸ ਨੇ ਨੋਟਿਸ

ਦਿਹਾੜੀਦਾਰ ਨੂੰ ਭੇਜਿਆ ਇਨਕਮ ਟੈਕਸ ਨੇ ਨੋਟਿਸ

ਖਾਤੇ ‘ਚ 3 ਅਰਬ ਮਾਇਆ ਆ ਗਈ!!
-ਪੰਜਾਬੀਲੋਕ ਬਿਊਰੋ
ਸਰਕਾਰ ਨੇ ਕਿਹਾ ਹੈ ਕਿ ਬੇਨਾਮੀ ਪੈਸਾ ਰੱਖਣ ਤੇ ਨੋਟਬੰਦੀ ਤੋਂ ਬਾਅਦ ਖਾਤਿਆਂ ਵਿੱਚ ਮੋਟਾ ਪੈਸਾ ਜਮਾ ਕਰਨ ਵਾਲਿਆਂ ‘ਤੇ ਆਮਦਨ ਕਰ ਵਿਭਾਗ ਸ਼ਿਕੰਜਾ ਕਸੇਗਾ, ਅਜਿਹੇ ਹੀ ਸ਼ਿਕੰਜੇ ਵਿੱਚ ਬਿਹਾਰ ਦੇ ਬੇਗੁਸਰਾਏ ਦਾ ਸੁਧੀਰ ਆ ਗਿਆ ਹੈ, ਉਸ ਨੂੰ ਨੋਟਿਸ ਮਿਲਿਆ ਹੈ ਕਿ ਆਪਣੇ ਖਾਤੇ ਵਿੱਚ ਆਏ 3 ਅਰਬ 33 ਕਰੋੜ ਦਾ ਹਿਸਾਬ ਦਿਓ ਤੇ ਬਣਦਾ ਟੈਕਸ ਵੀ ਭਰੋ, ਵਿਚਾਰਾ ਸੁਧੀਰ ਇਕ ਹੱਥ ‘ਚ ਨੋਟਿਸ ਫੜ ਕੇ ਦੂਜਾ ਹੱਥ ਮੱਥੇ ਰੱਖ ਕੇ ਬੈਠਾ ਹੈ, ਓਹਦੇ ਖਾਤੇ ਵਿੱਚ ਤਾਂ ਮਹਿਜ 416 ਰੁਪੇ ਨੇ, ਉਹ ਦਿਹਾੜੀਦਾਰ ਮਜ਼ਦੂਰ ਹੈ।
ਉਹ ਕੁਝ ਚਿਰ ਪਹਿਲਾਂ ਜਾਮਨਗਰ ਰਿਫਾਇਨਰੀ ਵਿੱਚ ਮਜ਼ਦੂਰੀ ਕਰਦਾ ਸੀ ਤਾਂ ਠੇਕੇਦਾਰ ਨੇ ਉਸ ਦਾ ਪੈਨਕਾਰਡ ਬਣਵਾ ਕੇ ਦਿੱਤਾ ਸੀ ਤੇ ਉਸ ਦਾ ਖਾਤਾ ਖੋਲਣ ਲਈ ਪੈਨਕਾਰਡ, ਤੇ ਹੋਰ ਕਾਗਜ਼ਾਤ ਲੈ ਲਏ ਸਨ ਹੋ ਸਕਦਾ ਹੈ ਕਿ ਗੜਬੜ ਉਸੇ ਠੇਕੇਦਾਰ ਨੇ ਕੀਤੀ ਹੋਵੇ, ਤੇ ਭੁਗਤਣਾ ਸੁਧੀਰ ਨੂੰ ਪੈ ਰਿਹਾ ਹੈ। ਸੁਧੀਰ ਦੇ ਪਰਿਵਾਰ ਨੇ ਕਿਹਾ ਕਿ ਅਸੀਂ ਤਾਂ ਕਦੇ 20 ਹਜਾਰ ਤੋਂ ਵੱਧ ਰਕਮ ਇਕੱਠੀ ਕਦੇ ਨਹੀਂ ਦੇਖੀ, ਇਹ ਰਕਮ ਵੀ ਕਿਸੇ ਤੋਂ ਕਰਜ਼ਾ ਲਿਆ ਸੀ, ਉਦੋਂ ਹੀ ਦੇਖੀ ਸੀ। ਪਰ ਇਨਕਮ ਟੈਕਸ ਵਾਲੇ ਕਹਿੰਦੇ ਸਾਨੂੰ ਤਾਂ ਹਿਸਾਬ ਚਾਹੀਦੈ..।