• Home »
  • ਅਜਬ ਗਜਬ
  • » ਘਰਾਂ ‘ਚ ਸੋਨਾ ਸਰਕਾਰ ਦੀ ਮਰਜ਼ੀ ਨਾਲ ਰੱਖ ਸਕਣਗੇ

ਘਰਾਂ ‘ਚ ਸੋਨਾ ਸਰਕਾਰ ਦੀ ਮਰਜ਼ੀ ਨਾਲ ਰੱਖ ਸਕਣਗੇ

-ਪੰਜਾਬੀਲੋਕ ਬਿਊਰੋ
ਭਾਰਤੀਆਂ ਦੇ ਸਿਰ ਇਕ ਹੋਰ ਸਰਕਾਰੀ ਫਰਮਾਨ ਦੀ ਡਾਂਗ ਵਰਨ ਵਾਲੀ ਹੈ, ਨੋਟ ਬੰਦੀ ਤੋਂ ਬਾਅਦ ਕੇਂਦਰ ਸਰਕਾਰ ਹੁਣ ਘਰਾਂ ‘ਚ ਸੋਨਾ ਰੱਖਣ ਦੀ ਹੱਦ ਤੈਅ ਕਰ ਸਕਦੀ ਹੈ।  ਕਿਹਾ ਜਾ ਰਿਹਾ ਹੈ ਕਿ ਨੋਟਬੰਦੀ ਤੋਂ ਬਾਅਦ ਵੱਡੀ ਪੱਧਰ ‘ਤੇ ਸੋਨੇ ਚਾਂਦੀ ਦੀ ਖਰੀਦ ਹੋਈ, ਜਿਸ ਮਗਰੋਂ ਸਰਾਫਾ ਬਜ਼ਾਰ ‘ਚ ਛਾਪੇ ਪਏ। ਕਾਲੇ ਧਨ ਨਾਲ ਸੋਨਾ ਖਰੀਦਣ ਦੀਆਂ ਖਬਰਾਂ ਦੇ ਦਰਮਿਆਨ ਸਰਕਾਰ ਘਰਾਂ ਵਿੱਚ ਸੋਨਾ ਰੱਖਣ ਦੀ ਲਿਮਿਟ ਤੈਅ ਕਰ ਸਕਦੀ ਹੈ, ਜਿਸ ਨਾਲ ਲੋਕ ਕਾਲੇਧਨ ਨੂੰ ਸੋਨੇ ‘ਚ ਨਿਵੇਸ਼ ਨਹੀਂ ਕਰ ਸਕਣਗੇ। ਭਾਰਤ ਸੋਨੇ ਦਾ ਦੂਜਾ ਵੱਡਾ ਖਰੀਦਦਾਰ ਹੈ, ਇਕ ਅੰਦਾਜ਼ਾ ਹੈ ਕਿ ਸੋਨੇ ਦੀ ਸਲਾਨਾ ਮੰਗ ਦਾ ਲੱਗਭੱਗ ਇਕ ਤਿਹਾਈ ਕਾਲਾ ਧਨ ਖਪਾਉਣ ਲਈ ਕੀਤਾ ਜਾਂਦਾ ਹੈ, ਇਹ ਉਹ ਪੈਸੇ ਹਨ ਜਿਹਨਾਂ ‘ਤੇ ਟੈਕਸ ਨਹੀਂ ਦਿੱਤਾ ਗਿਆ ਹੁੰਦਾ।