• Home »
  • ਅਜਬ ਗਜਬ
  • » ਉਦਘਾਟਨ ਤੋਂ ਅਗਲੇ ਦਿਨ ਸਿਹਤ ਕੇਂਦਰ ਨੂੰ ਤਾਲਾ

ਉਦਘਾਟਨ ਤੋਂ ਅਗਲੇ ਦਿਨ ਸਿਹਤ ਕੇਂਦਰ ਨੂੰ ਤਾਲਾ

-ਪੰਜਾਬੀਲੋਕ ਬਿਊਰੋ
ਭਾਜਪਾ ਦੇ ਫਗਵਾੜੇ ਤੋਂ ਵਿਧਾਇਕ ਸੋਮ ਪ੍ਰਕਾਸ਼ ਜੀ ਨੇ 23 ਨਵੰਬਰ ਨੂੰ ਹਲਕੇ ਦੇ 6 ਪਿੰਡਾਂ ਵਿੱਚ ਸਿਹਤ ਕੇਂਦਰਾਂ ਦੇ ਫੀਤੇ ਕੱਟੇ ਸੀ ਤੇ ਜਨਤਾ ਨੂੰ ਕਿਹਾ ਸੀ ਕਿ ਹੁਣ ਤੋਂ ਇਥੇ 50 ਤਰਾਂ ਦੇ ਟੈਸਟ ਫਰੀ ਕਰਵਾ ਸਕਦੇ ਹੋ, ਮੁਫਤ ਦਵਾਈ ਲੈ ਸਕਦੇ ਹੋ।
ਜਦ ਅਗਲੇ ਦਿਨ ਭਾਵ 24 ਨਵੰਬਰ ਨੂੰ ਲੋਕ ਇਥੇ ਦਵਾ ਦਾਰੂ ਲਈ ਆਏ ਤਾਂ ਨਾ ਟੁਣੀਆ ਦਿਸਿਆ ਨਾ ਟੁਣੀਏ ਦਾ ਪੱਤ .. ਕੋਈ ਦਵਾ ਨਹੀਂ ,ਕੋਈ ਡਾਕਟਰ ਨਹੀਂ, ਕੋਈ ਲੈਬ ਅਟੈਂਡੈਂਟ ਇਥੇ ਨਹੀਂ ਲੱਭਿਆ  ਤੇ ਪਲਾਹੀ ਵਾਲੇ ਸਿਹਤ ਕੇਂਦਰ ਨੂੰ ਤਾਂ ਉਦਘਾਟਨ ਤੋਂ ਅਗਲੇ ਦਿਨ ਹੀ ਤਾਲਾ ਵੱਜਿਆ ਹੋਇਆ ਸੀ।