ਨਾਗਿਨ ਨਾਲ ਕਰਵਾਇਆ ਵਿਆਹ

-ਪੰਜਾਬੀਲੋਕ ਬਿਊਰੋ
ਹੁਣ ਤੱਕ ਫਿਲਮਾਂ ਵਿਚ ਪਿਛਲੇ ਜਨਮ ਦਾ ਕਿੱਸਾ ਜ਼ਰੂਰ ਸੁਣਿਆ ਹੋਵੇਗਾ। ਕਈ ਵਾਰ ਤਾਂ ਪਿਛਲੇ ਜਨਮ ਦੀਆਂ ਸਾਰੀਆਂ ਗੱਲਾਂ ਲੋਕਾਂ ਨੂੰ ਯਾਦ ਰਹਿੰਦੀਆਂ ਹਨ ਪਰ ਇਹ ਇਕ ਨਵੀਂ ਤਰਾਂ ਦੀ ਘਟਨਾ ਹੈ। ਦੱਖਣ-ਪੂਰਬੀ ਏਸ਼ੀਆ ਵਿਚ ਰਹਿਣ ਵਾਲੇ ਇਕ ਵਿਅਕਤੀ ਦੀ ਮਾਸ਼ੂਕ ਦੀ ਮੌਤ ਹੋ ਚੁੱਕੀ ਹੈ ਤੇ ਹੁਣ ਉਸ ਨੇ ਇਕ 10 ਫੁੱਟ ਲੰਮੀ ਕੋਬਰਾ ਨਾਗਿਨ ਨਾਲ ਵਿਆਹ ਕਰ ਲਿਆ ਹੈ ਤੇ ਉਸ ਨੂੰ ਆਪਣੀ ਪਤਨੀ ਵਾਂਗ ਰੱਖ ਰਿਹਾ ਹੈ।
ਉਸ ਦਾ ਮੰਨਣਾ ਹੈ ਕਿ ਉਸ ਦੀ ਗਰਲਫ੍ਰੈਂਡ ਮਰਨ ਤੋਂ ਬਾਅਦ ਇਸ ਕੋਬਰਾ ਦੇ ਰੂਪ ਵਿਚ ਪੈਦਾ ਹੋਈ ਹੈ। ਹੁਣ ਉਹ ਦੋਵੇਂ ਇਕੱਠੇ ਟੀ. ਵੀ. ਦੇਖਦੇ ਹਨ, ਇਥੋਂ ਤੱਕ ਕਿ ਲੇਕ ‘ਤੇ ਪਿਕਨਿਕ ਮਨਾਉਣ ਤੋਂ ਲੈ ਕੇ ਜਿਮ ਤੱਕ ਵੀ ਜਾਂਦੇ ਹਨ। ਇਸ ਵਿਅਕਤੀ ਦੀ ਗਰਲਫ੍ਰੈਂਡ ਦੀ ਮੌਤ 5 ਸਾਲ ਪਹਿਲਾਂ ਹੋਈ ਸੀ। ਇਸ ਵਿਅਕਤੀ ਦੇ ਥਾਈਲੈਂਡ ਵਿਚ ਰਹਿਣ ਵਾਲੇ ਇਕ ਦੋਸਤ ਨੇ ਇਹਨਾਂ ਦੋਵਾਂ ਦੀਆਂ ਫੋਟੋਆਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ।

Tags: