ਸਹਿਕਾਰੀ ਬੈਂਕਾਂ ਨਹੀਂ ਬਦਲਣਗੀਆਂ ਨੋਟ

ਗੜਬੜੀਆਂ ਦੇ ਮਿਲੇ ਸੁਨੇਹੇ
-ਪੰਜਾਬੀਲੋਕ ਬਿਊਰੋ
ਰਿਜ਼ਰਵ ਬੈਂਕ ਨੇ ਦੇਸ਼ ਦੀਆਂ ਸਾਰੀਆਂ ਜ਼ਿਲਾ ਸਹਿਕਾਰੀ ਬੈਂਕਾਂ ਦੀਆਂ ਸ਼ਾਖਾਵਾਂ ‘ਚ 1000 ਤੇ 500 ਦੇ ਨੋਟ ਬਦਲਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਰਿਜ਼ਰਵ ਬੈਂਕ ਨੂੰ ਇਹਨਾਂ ਬੈਂਕਾਂ ‘ਚ ਗੜਬੜੀ ਕਰਕੇ ਆਪਣੇ ਪਹਿਚਾਣ ਵਾਲਿਆਂ ਨੂੰ ਨੋਟ ਬਦਲਣ ਦੀ ਸ਼ਿਕਾਇਤ ਮਿਲ ਰਹੀ ਸੀ। ਹੁਣ ਪੰਜਾਬ ਦੀਆਂ ਵੀ ਕੋ-ਆਪਰੇਟਿਵ ਬੈਂਕਾਂ ‘ਚ ਪੁਰਾਣੇ ਨੋਟ ਨਹੀਂ ਲਏ ਜਾਣਗੇ। ਇਹਨਾਂ ਬੈਂਕਾਂ ਦੇ ਬਾਹਰ ਨੋਟਿਸ ਚਿਪਕਾ ਦਿੱਤੇ ਗਏ ਹਨ। ਜਲੰਧਰ ‘ਚ ਤਾਂ ਸਾਰੀਆਂ ਬ੍ਰਾਂਚਾਂ ਦੇ ਬਾਹਰ ਨੋਟਿਸ ਲੱਗ ਗਏ ਹਨ। ਜਿਹੜੇ ਲੋਕ ਇਹਨਾਂ ਬੈਂਕਾਂ ‘ਚ ਪੈਸੇ ਜਮਾਂ ਕਰਾਉਣ ਆਏ ਸਨ, ਉਹ ਬਾਹਰ ਬੈਂਕਾਂ ਦੇ ਕਰਮਚਾਰੀਆਂ ਨੂੰ ਕੋਸਦੇ ਨਜ਼ਰ ਆ ਰਹੇ ਹਨ।  ਪੰਜਾਬ ‘ਚ ਜ਼ਿਲਾ ਸੈਂਟਰਲ ਕੋ-ਆਪਰੇਟਿਵ ਬੈਂਕ ਦੀਆਂ ਆਪਣੀਆਂ 800 ਬ੍ਰਾਂਚਾਂ ਹਨ।  ਜਲੰਧਰ ਸ਼ਹਿਰ ‘ਚ 72 ਬ੍ਰਾਂਚਾਂ ਹਨ।