• Home »
  • ਅਜਬ ਗਜਬ
  • » ਆਰਤੀ ਲਈ ਆਉਂਦਾ ਹੈ ਭਾਲੂਆਂ ਦਾ ਪਰਿਵਾਰ, ਇਸ ਮੰਦਰ ‘ਚ

ਆਰਤੀ ਲਈ ਆਉਂਦਾ ਹੈ ਭਾਲੂਆਂ ਦਾ ਪਰਿਵਾਰ, ਇਸ ਮੰਦਰ ‘ਚ

ਛੱਤੀਸਗੜ੍ਹ — ਤੁਸੀਂ ਕਈ ਮੰਦਿਰਾਂ ਬਾਰੇ ਸੁਣਿਆ ਹੋਵੇਗਾ ਅਤੇ ਕਈ ਮੰਦਿਰਾਂ ਦੇ ਦਰਸ਼ਨ ਵੀ ਕੀਤੇ ਹੋਣਗੇ। ਅੱਜ ਅਸੀਂ ਤੁਹਾਨੂੰ ਇਸ ਤਰ੍ਹਾਂ ਦੇ ਮੰਦਿਰ ਬਾਰੇ ਦੱਸਣ ਜਾ ਰਹੇ ਹਾਂ ਜਿਥੇ ਭਾਲੂ ਪੂਜਾ ਕਰਦੇ ਹਨ । ਛੱਤੀਸਗੜ੍ਹ ਦੇ ਮਹਾਸਮੁੰਦ ‘ਚ ਘੁੰਚਾਪਾਲੀ ਦੇ ਪਹਾੜ ‘ਤੇ ਮਾਤਾ ਚੰਡੀ ਦਾ ਮੰਦਿਰ ਹੈ। ਇਸ ਮੰਦਿਰ ‘ਚ ਹਰ ਸ਼ਾਮ ਭਾਲੂਆਂ ਦੀ ਟੋਲੀ ਮਾਤਾ ਦੇ ਦਰਸ਼ਨ ਦੇ ਲਈ ਪਹੁੰਚਦੀ ਹੈ ਅਤੇ ਇਨਸਾਨਾ ਦੇ ਵਿੱਚ ਆ ਕੇ ਮੰਦਿਰ ਦੀ ਆਰਤੀ ‘ਚ ਸ਼ਾਮਿਲ ਹੁੰਦੀ ਹੈ। ਇਨ੍ਹਾਂ ਭਾਲੂਆਂ ਨੇ ਅੱਜਤੱਕ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਹੈ। ਲੋਕ ਬਿਨ੍ਹਾਂ ਕਿਸੇ ਡਰ ਦੇ ਭਾਲੂਆਂ ਨਾਲ ਆਰਤੀ ਕਰਦੇ ਹਨ।
ਕਿਹਾ ਜਾਂਦਾ ਹੈ ਕਿ ਇਹ ਸਾਰੇ ਭਾਲੂ ਹੱਥ ਜੋੜ ਕੇ ਮਾਤਾ ਦੀ ਪੂਜਾ ਕਰਦੇ ਹਨ ਅਤੇ ਮਾਤਾ ਦਾ ਪ੍ਰਸਾਦ ਵੀ ਲੈਂਦੇ ਹਨ। ਇਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਜਗ੍ਹਾਂ ‘ਤੇ ਪਹਿਲੇ ਭਾਲੂ ਹੋਇਆ ਕਰਦੇ ਸਨ ਪਰ ਦਿਖਾਈ ਨਹੀਂ ਦਿੰਦੇ ਸਨ। ਅਚਾਨਕ ਕੁਝ ਸਾਲਾਂ ਤੋਂ ਭਾਲੂਆਂ ਦਾ ਪੂਰਾ ਪਰਿਵਾਰ ਆਰਤੀ ਦੇ ਸਮੇਂ ਮੰਦਰ ਆਉਣ ਲੱਗ ਪਿਆ ਹੈ। ਲੋਕ ਭਾਲੂਆਂ ਦਾ ਮੰਦਰ ‘ਚ ਆਉਣਾ ਚਮਤਕਾਰ ਸਮਝਦੇ ਹਨ। ਇਥੋਂ ਦੇ ਲੋਕ ਭਾਲੂਆਂ ਦੇ ਨਾਲ ਸੈਲਫੀ ਵੀ ਲੈਂਦੇ ਹਨ ਅਤੇ ਇਨ੍ਹਾਂ ਪਲਾਂ ਨੂੰ ਯਾਦਗਾਰ ਬਣਾਉਂਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਇਥੇ ਸਥਿਤ ਮਾਂ ਚੰਡੀ ਦੀ ਮੂਰਤੀ ਵੀ ਆਪਣੇ ਆਪ ਪ੍ਰਗਟ ਹੋਈ ਹੈ।