Day: April 12th, 2018

ਕਪਤਾਨ ਸਾਹਿਬ ਹੱਦ ਹੀ ਹੋ ਗਈ..!!

-ਪੰਜਾਬੀਲੋਕ ਬਿਊਰੋ ਪੰਜਾਬ ਪੁਲਿਸ ਦੇ ਉੱਚ ਅਫਸਰਾਂ ਦੀਆਂ ਬਦਲ਼ੀਆਂ ਹੋਈਆਂ ਹਨ। ਇਨ੍ਹਾਂ ਬਦਲੀਆਂ ‘ਚ ਬਠਿੰਡਾ ਜ਼ੋਨ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਸਵਾਲ ਉੱਠ ਰਿਹਾ ਹੈ ਕਿ ਕੀ ਕੈਪਟਨ ਨੇ ਮੁਖਵਿੰਦਰ ਸਿੰਘ ਛੀਨਾ ਨੂੰ ਸੁਖਬੀਰ ਬਾਦਲ ਦੇ ਕਹਿਣ ‘ਤੇ ਬਦਲਿਆ ਹੈ? ਦਰਅਸਲ ਚਰਚਾ ਇਸ ਕਰਕੇ ਹੈ ਕਿਉਂਕਿ ਕੁਝ ਦਿਨ ਪਹਿਲਾਂ ਹੀ  ਸੁਖਬੀਰ ਬਾਦਲ ਲਲਕਾਰ ਰੈਲੀਆਂ ‘ਚ ਡਾਇਰੀ ਦਿਖਾ ਕੇ ਕਹਿੰਦੇ ਸੀ ਕਿ ਉਹ ਅਕਾਲੀ ਦਲ ਨਾਲ ਧੱਕਾ ਕਰਨ ਵਾਲੇ ਅਫਸਰਾਂ ਦੇ ਨਾਂ ਇਸ ਡਾਇਰੀ ‘ਚ ਨੋਟ ਕਰ ਰਹੇ ਹਨ। ਆਈਜੀ ਛੀਨਾ ਦਾ ਨਾਂ ਵੀ ਡਾਇਰੀ ‘ਚ ਨੋਟ ਹੈ ਤੇ ਸਰਕਾਰ ਆਉਣ ‘ਤੇ ਇਨ੍ਹਾਂ ਤੋਂ ਜਵਾਬ ਲਿਆ ਜਾਵੇਗਾ। ਸੁਖਬੀਰ ਬਾਦਲ ਦੇ ਬਿਆਨ ਤੋਂ ਬਾਅਦ ਬਾਦਲਾਂ ਦੇ ਇਲਾਕੇ ਬਠਿੰਡਾ ਤੋਂ ਆਈਜੀ ਮੁਖਵਿੰਦਰ ਛੀਨਾ ਨੂੰ ਬਦਲ ਦਿੱਤਾ ਗਿਆ। ਬਠਿੰਡਾ ਹਲਕੇ ਦੇ ਕਾਂਗਰਸੀ ਬਦਲੀ ਤੋਂ ਹੱਕੇ ਬੱਕੇ ਹਨ। ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਇੱਕ ਵਾਰ ਬਾਦਲ ਸਰਕਾਰ ‘ਚ ਬੀਬੀ ਪ੍ਰਨੀਤ ਕੌਰ ਨੇ ਸੁਖਬੀਰ ਬਾਦਲ ਨੂੰ ਫੋਨ ਕਰਕੇ ਪਟਿਆਲਾ ਦੇ ਆਈਜੀ ਐਸਕੇ ਅਸਥਾਨਾ ਨੂੰ  ਹਟਾਉਣ ਲਈ ਕਿਹਾ ਸੀ ਤੇ ਆਈਜੀ ਹਟਾ ਦਿੱਤੇ ਗਏ। ਕੈਪਟਨ ਦੇ ਧੜੇ ਦੇ ਖਾਸ-ਮ-ਖਾਸ ਮੰਨੇ ਜਾਂਦੇ ਲੀਡਰ ਦਾ ਕਹਿਣਾ ਹੈ ਕਿ ਆਈਜੀ  ਛੀਨਾ ਦੀ ਬਦਲੀ ਕਰਕੇ ਤਾਂ ਕੈਪਟਨ ਨੇ ਹੱਦ ਹੀ ਕਰ ਦਿੱਤੀ। ਤੇ ਮਜੀਠੀਆਂ ਦਾ ਨਾਂ ਐਸਟੀਐਫ ਰਿਪੋਰਟ ‘ਚ ਆਉਣ ਤੋਂ ਬਾਅਦ ਸਿੱਧੂ ਤੋਂ ਬਾਰਡਰ ਏਰੀਆ ਦਾ ਚਰਜ ਵਾਪਸ ਲੈਣਾ ਵੀ ਬਹੁਤ ਕੁਝ ਕਹਿ ਰਿਹਾ ਹੈ ਤੇ ਪੰਜਾਬ ਦੀਆਂ ਸੱਥਾਂ ਤੱਕ ਇਸ ਗੱਲ ਦੀ ਚਰਚਾ ਹੈ।ਇਹ ਵੀ ਚਰਚਾ ਹੋ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੋਬਾਈਲ ਫੋਨ ਤੋਂ ਡਰ ਲੱਗਦਾ ਹੈ।  ਉਹ ਸੁਨੀਲ ਜਾਖੜ ਨੂੰ ਵੀ ਮੋਬਾਈਲ ਫੋਨ ਸਮੇਤ ਨਹੀਂ ਮਿਲਣਾ ਚਾਹੁੰਦੇ। ਸੁਨੀਲ ਜਾਖੜ ਇਸ ਗੱਲ ਕਰਕੇ ਕੈਪਟਨ ਤੋਂ ਨਾਰਾਜ਼ ਵੀ ਹਨ। ਕੱਲ੍ਹ ਦੀ ਬੈਠਕ ‘ਚ ਵੀ ਡੀਜੀਪੀਜ਼ ਤੇ ਏਡੀਜੀਪੀਜ਼ ਦੇ ਫੋਨ ਬਾਹਰ ਰੱਖਵਾ ਲਏ ਸੀ।ਸਵਾਲ ਇਹ ਹੋ ਰਿਹਾ ਹੈ ਕਿ ਕੈਪਟਨ ਮੁੱਖ ਮੰਤਰੀ ਹੋ ਕੇ ਵੀ ਇੰਨੇ ਅਸੁਰੱਖਿਅਤ ਕਿਉਂ ਮਹਿਸੂਸ ਕਰਦੇ ਹਨ? ਜੇ ਉਹ ਖ਼ੁਦ ਹੀ ਇੰਨੇ ਅਸੁਰੱਖਿਅਤ ਹਨ ਤਾਂ ਪੰਜਾਬ ਨੂੰ ਕੀ ਸੁਰੱਖਿਅਤ ਮਹਿਸੂਸ ਕਰਵਾਉਣਗੇ? ਕਾਂਗਰਸੀ ਹੀ ਪੁੱਛ ਰਹੇ ਨੇ….ਕੀ ਕੈਪਟਨ  ਦੇ ਮਨ ‘ਚ ਕੋਈ ‘ਚੋਰ’ ਹੈ?ਸੁਨੀਲ ਜਾਖੜ ਤਾਂ ਉਨ੍ਹਾਂ ਦੇ ਕਿਸੇ ਸਮੇਂ ਖ਼ਾਸਮਖਾਸ ਰਹੇ ਹਨ ਤੇ ਪ੍ਰਤਾਪ ਬਾਜਵਾ ਦੀ ਪ੍ਰਧਾਨਗੀ ਖ਼ਿਲਾਫ ਪਹਿਲਾ ਮੋਰਚਾ ਵੀ ਸੁਨੀਲ ਜਾਖੜ ਨੇ ਹੀ ਖੋਲ੍ਹਿਆ ਸੀ।ਹੁਣ ਕੈਪਟਨ ਨੂੰ ਸੁਨੀਲ ਜਾਖੜ ‘ਤੇ ਵੀਵਿਸ਼ਵਾਸ਼ ਨਹੀਂ?  ਜਾਖੜ ਨੇ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਹੋਈਆਂ ਪੁਲਿਸ ਅਫਸਰਾਂ ਦੀਆਂ ਬਦਲੀਆਂ ਦੇ ਮਾਮਲੇ ‘ਚ ਮਿਲਣਾ ਸੀ ਕਿਉਂਕਿ ਕਾਂਗਰਸੀ ਇਨ੍ਹਾਂ ਬਦਲੀਆਂ ਤੋਂ ਬੇਹੱਦ ਨਾਰਾਜ਼ ਹਨ।   ਮੁੱਖ ਮੰਤਰੀ ਦੇ ਸੁਰੱਖਿਆ ਅਧਿਕਾਰੀ ਉਨ੍ਹਾਂ ਦਾ ਫੋਨ ਮੁੱਖ ਮੰਤਰੀ ਦੇ ਕਮਰੇ ਤੱਕ ਲਿਜਾਣ ਨਹੀਂ ਦੇ ਰਹੇ ਸੀ।ਕੈਪਟਨ ਦੇ ਰੁਖ਼ ਤੋਂ ਜਾਖਡ਼ […]

Read More

ਐਸ ਜੀ ਪੀ ਸੀ ਚੋਣਾਂ-ਬਾਦਲਕਿਆਂ ਨੂੰ ਟੱਕਰ ਦੇਵੇਗੀ ਪੰਥਕ ਲਹਿਰ ਪਾਰਟੀ

-ਪੰਜਾਬੀਲੋਕ ਬਿਊਰੋ  ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ‘ਚ ਅਕਾਲੀ ਦਲ ਨੂੰ ਪੰਥਕ ਲਹਿਰ ਪਾਰਟੀ ਟੱਕਰ  ਦੇਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ  ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਪਾਰਟੀ ਨੂੰ ਸੰਤ ਸਮਾਜ ਨੇਤਾ ਸਰਬਜੋਤ ਸਿੰਘ ਬੇਦੀ ਪ੍ਰਮੋਟ ਕਰਨਗੇ। ਪੰਥਕ ਲਹਿਰ ਪਾਰਟੀ ਦਾ ਮੁੱਖ ਮਕਸਦ ਸ੍ਰੀ ਅਕਾਲ ਤਖਤ ਸਾਹਿਬ ਦੀ ਪੁਰਾਣੀ ਮਰਿਆਦਾ ਦੀ ਬਹਾਲੀ ਅਤੇ ਐੱਸ. ਜੀ. ਪੀ. ਸੀ. ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾਉਣਾ ਹੈ।

Read More

ਭਲਕੇ ਐਸ ਜੀ ਪੀ ਸੀ ਦੇ ਅਦਾਰੇ ਬੰਦ ਰਹਿਣਗੇ

-ਪੰਜਾਬੀਲੋਕ ਬਿਊਰੋ ਨਾਨਕ ਸ਼ਾਹ ਫਕੀਰ’ ਮਾਮਲੇ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਤੇ ਸ਼੍ਰੋਮਣੀ ਕਮੇਟੀ ਦੀ ਹੋ ਰਹੀ ਆਲੋਚਨਾ ਤੇ ਵਿਦੇਸ਼ੀ ਸੰਗਠਨਾਂ ‘ਚ ਪੈਦਾ ਹੋ ਰਹੇ ਗੁੱਸੇ ਨੂੰ ਦੇਖਦੇ  ਮੁਆਫੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਵਾਟਸਐਪ ‘ਤੇ ਇਕ ਸੁਨੇਹਾ ਦਿੱਤਾ ਹੈ,  ਕਿ ਉਨ੍ਹਾਂ ਵਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਗੁਰੂ ਘਰਾਂ ‘ਚ ਫਿਲਮ ਦੇਖਣ ਲਈ ਪੱਤਰ ਜਾਰੀ ਕੀਤਾ ਗਿਆ ਸੀ ਤੇ ਇਹ ਪੱਤਰ ਤੁਰੰਤ ਵਾਪਸ ਲੈ ਲਿਆ ਗਿਆ ਸੀ।  ਰੂਪ ਸਿੰਘ ਨੇ ਕਿਹਾ ਹੈ ਕਿ ਇਹ ਪੱਤਰ ਜਾਰੀ ਕਰਨਾ ਮੇਰੀ ਭਾਰੀ ਭੁਲ ਸੀ,ਜਿਸ ਦਾ ਮੈਨੂੰ ਖੇਦ ਹੈ। ਉਨ੍ਹਾਂ ਸਮੂਹ ਸੰਗਤਾਂ ਤੋਂ ਮੁਆਫੀ ਮੰਗੀ ਹੈ। ਵਿਵਾਦਤ ਫਿਲਮ ‘ਨਾਨਕ ਸ਼ਾਹ ਫਕੀਰ’ ਜਾਰੀ ਹੋਣ ਦੇ ਰੋਸ ਵਜੋਂ ਸ਼੍ਰੋਮਣੀ ਕਮੇਟੀ ਅਤੇ ਇਸ ਨਾਲ ਸੰਬੰਧਤ ਸਮੂਹ ਅਦਾਰੇ 13 ਅਪ੍ਰੈਲ ਨੂੰ ਬੰਦ ਰਹਿਣਗੇ।  ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ  ਸਮੂਹ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਸਮੁੱਚੀਆਂ ਸੰਗਤਾਂ 13 ਅਪ੍ਰੈਲ ਨੂੰ ਕਾਲੇ ਰੰਗ ਦੀਆਂ ਦਸਤਾਰਾਂ ਅਤੇ ਦੁਪੱਟੇ ਲੈ ਕੇ ਫਿਲਮ ਪ੍ਰਤੀ ਸ਼ਾਂਤਮਈ ਢੰਗ ਨਾਲ ਆਪਣਾ ਵਿਰੋਧ ਦਰਜ ਕਰਨ।

Read More

ਨਾਨਕ ਸ਼ਾਹ ਫਕੀਰ ਫਿਲਮ ਦਾ ਵਿਰੋਧ ਜਾਰੀ

-ਪੰਜਾਬੀਲੋਕ ਬਿਊਰੋ ‘ਨਾਨਕ ਸ਼ਾਹ ਫ਼ਕੀਰ’ ਫ਼ਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੂੰ ਸਿੱਖ ਪੰਥ ‘ਚੋਂ ਛੇਕ ਦਿੱਤਾ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਵਿੱਚ ਇਹ ਫ਼ੈਸਲਾ ਲਿਆ ਗਿਆ। ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿੱਕਾ ਨੂੰ ਗੁਰੂ ਨਾਨਕ ਦੇਵ ਜੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜੀਵਤ ਰੂਪ ਵਿੱਚ ਦਿਖਾਉਣ ਤੇ ਐਸਜੀਪੀਸੀ ਦੀ ਰੋਕ ਦੇ ਬਾਵਜੂਦ ਕਾਨੂੰਨ ਦਾ ਸਹਾਰਾ ਲੈ ਕੇ ਫ਼ਿਲਮ ਰਿਲੀਜ਼ ਕਰਨ ਲਈ ਬਜ਼ਿੱਦ ਰਹਿਣ ਕਰ ਕੇ ਇਹ ਸਜ਼ਾ ਦਿੱਤੀ ਗਈ ਹੈ।ਨਿਰਮਾਤਾ ਸਿੱਕਾ ਨੇ ਸੁਪਰੀਮ ਕੋਰਟ ਚ ਪਟੀਸ਼ਨ ਪਾ ਕੇ ਪੰਜਾਬ ਤੋਂ ਇਲਾਵਾ ਬਾਕੀ ਭਾਰਤ ਵਿੱਚ ਫ਼ਿਲਮ ਜਾਰੀ ਕਰਵਾਉਣ ਦੀ ਖੁੱਲ੍ਹ ਮੰਗੀ ਸੀ। ਸੁਪਰੀਮ ਕੋਰਟ ਫਿਲਮ ਨੂੰ ਹਰੀ ਝਂਡੀ ਦੇ ਚੁੱਕੀ ਹੈ। ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਵੱਲੋਂ ਸੁਪਰੀਮ ਕੋਰਟ ਵਿੱਚ ਵਿਵਾਦਤ ਫ਼ਿਲਮ ਨਾਨਕ ਸ਼ਾਹ ਫ਼ਕੀਰ ਬਾਰੇ ਆਪਣੇ ਫ਼ੈਸਲੇ ਦੀ ਨਜ਼ਰਸਾਨੀ ਕਰਨ ਲਈ ਦਾਇਰ ਅਪੀਲ ਦੀ ਤੁਰੰਤ ਸੁਣਵਾਈ ਦੀ ਮੰਗ ਠੁਕਰਾ ਦਿੱਤੀ ਹੈ। ਦੇਸ਼ ਦੀ ਸਿਖਰਲੀ ਅਦਾਲਤ  ਸੋਮਵਾਰ ਨੂੰ ਸੁਣਵਾਈ ਕਰੇਗੀ। ਸਪੱਸ਼ਟ ਹੈ ਕਿ […]

Read More

ਨਾਨਕ ਸ਼ਾਹ ਫਕੀਰ ਫਿਲਮ ਸੰਬੰਧੀ 12 ਨੂੰ ਿਸੰਘ ਸਾਹਿਬਾਨ ਦੀ ਮੀਟਿੰਗ

-ਪੰਜਾਬੀਲੋਕ ਿਬਊਰੋ ਸੁਪਰੀਮ ਕੋਰਟ ਵਲੋਂ ਵਿਵਾਦਤ ਫਿਲਮ ‘ਨਾਨਕ ਸ਼ਾਹ ਫਕੀਰ’ ‘ਤੇ ਫੈਸਲਾ ਸੁਨਾਉਣ ਤੋਂ ਬਾਅਦ ਇਹ ਮਾਮਲਾ ਹੋਰ ਵੀ ਭੱਖ […]

Read More